੧ ਤਿਮੋਥਿਉਸ 5 : 1 (PAV)
ਕਿਸੇ ਬੁੱਢੇ ਨੂੰ ਨਾ ਝਿੜਕੀਂ ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜੁਆਨਾਂ ਨੂੰ ਭਰਾਵਾਂ ਵਾਂਗਰ
੧ ਤਿਮੋਥਿਉਸ 5 : 2 (PAV)
ਅਤੇ ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ ਸਮਝਾਵੀਂ
੧ ਤਿਮੋਥਿਉਸ 5 : 3 (PAV)
ਵਿਧਵਾਂ ਦਾ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ ਆਦਰ ਕਰੀਂ
੧ ਤਿਮੋਥਿਉਸ 5 : 4 (PAV)
ਪਰ ਜੇ ਕਿਸੇ ਵਿਧਵਾ ਦੇ ਬਾਲਕ ਅਥਵਾ ਪੋਤਰੇ ਦੋਹਤਰੇ ਹੋਣ ਤਾਂ ਓਹ ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ
੧ ਤਿਮੋਥਿਉਸ 5 : 5 (PAV)
ਜਿਹੜੀ ਸੱਚ ਮੁੱਚ ਵਿਧਵਾ ਅਤੇ ਇਕੱਲੀ ਕਾਰੀ ਹੈ ਉਹ ਨੇ ਪਰਮੇਸ਼ੁਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ ਦਿਨ ਬੇਨਤੀਆਂ ਅਤੇ ਪ੍ਰਾਰਥਨਾਂ ਵਿੱਚ ਲੱਗੀ ਰਹਿੰਦੀ ਹੈ
੧ ਤਿਮੋਥਿਉਸ 5 : 6 (PAV)
ਪਰ ਜਿਹੜੀ ਗੁਲਛੱਰੇ ਉਡਾਉਂਦੀ ਹੈ ਉਹ ਤਾਂ ਜੀਉਂਦੀ ਹੀ ਮੋਈ ਹੋਈ ਹੈ
੧ ਤਿਮੋਥਿਉਸ 5 : 7 (PAV)
ਤੂੰ ਇਨ੍ਹਾਂ ਗੱਲਾਂ ਦਾ ਭੀ ਹੁਕਮ ਕਰ ਭਈ ਓਹ ਨਿਰਦੋਸ਼ ਹੋਣ
੧ ਤਿਮੋਥਿਉਸ 5 : 8 (PAV)
ਪਰ ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ
੧ ਤਿਮੋਥਿਉਸ 5 : 9 (PAV)
ਉਹੋ ਵਿਧਵਾ ਲਿਖੀ ਜਾਵੇ ਜਿਹ ਦੀ ਉਮਰ ਸੱਠਾਂ ਵਰਿਹਾਂ ਤੋਂ ਘੱਟ ਨਾ ਹੋਵੇ ਅਤੇ ਇੱਕੋ ਹੀ ਪਤੀ ਦੀ ਪਤਨੀ ਰਹੀ ਹੋਵੇ
੧ ਤਿਮੋਥਿਉਸ 5 : 10 (PAV)
ਅਤੇ ਉਹ ਸ਼ੁਭ ਕਰਮਾਂ ਕਰਕੇ ਨੇਕਨਾਮ ਹੋਵੇ ਅਰਥਾਤ ਬਾਲਕਾਂ ਨੂੰ ਪਾਲਿਆ ਹੋਵੇ, ਓਪਰਿਆਂ ਦੀ ਆਗਤ ਭਾਗਤ ਕੀਤੀ ਹੋਵੇ, ਸੰਤਾਂ ਦੇ ਚਰਨਾਂ ਨੂੰ ਧੋਤਾ ਹੋਵੇ, ਦੁਖੀਆਂ ਦੀ ਸਹਾਇਤਾ ਕੀਤੀ ਹੋਵੇ, ਅਤੇ ਹਰੇਕ ਚੰਗੇ ਕੰਮ ਦੇ ਮਗਰ ਲੱਗੀ ਰਹੀ ਹੋਵੇ
੧ ਤਿਮੋਥਿਉਸ 5 : 11 (PAV)
ਪਰ ਮੁਟਿਆਰ ਵਿਧਵਾਂ ਨੂੰ ਲਾਂਭੇ ਰੱਖ ਕਿਉਂ ਕਿ ਜਾਂ ਓਹ ਮਸੀਹ ਦੇ ਵਿਰੁੱਧ ਕਾਮਨਾਂ ਦੇ ਵੱਸ ਪੈ ਜਾਂਦੀਆਂ ਹਨ ਤਾਂ ਵਿਆਹ ਕਰਾਉਣਾ ਚਾਹੁੰਦੀਆਂ ਹਨ
੧ ਤਿਮੋਥਿਉਸ 5 : 12 (PAV)
ਅਤੇ ਓਹ ਦੋਸ਼ਣਾ ਠਹਿਰਦੀਆਂ ਹਨ ਇਸ ਲਈ ਜੋ ਆਪਣੀ ਪਹਿਲੀ ਨਿਹਚਾ ਤਿਆਗ ਬੈਠੀਆਂ ਹਨ
੧ ਤਿਮੋਥਿਉਸ 5 : 13 (PAV)
ਨਾਲੇ ਓਹ ਘਰ ਘਰ ਫਿਰ ਕੇ ਆਲਸਣਾਂ ਬਣਨਾਂ ਸਿੱਖਦੀਆਂ ਹਨ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ ਬੁੜ ਕਰਨ ਵਾਲੀਆਂ ਅਤੇ ਪਰਾਇਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਜੋਗ ਗੱਲਾਂ ਕਰਦੀਆਂ ਹਨ
੧ ਤਿਮੋਥਿਉਸ 5 : 14 (PAV)
ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾਂ ਵਿਆਹ ਕਰਨ, ਧੀਆਂ ਪੁੱਤ੍ਰ ਜਣਨ, ਗ੍ਰਿਰਸਤ ਦਾ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆਂ ਕਰਨ ਦਾ ਮੌਕਾ ਨਾ ਦੇਣ
੧ ਤਿਮੋਥਿਉਸ 5 : 15 (PAV)
ਕਿਉਂ ਜੋ ਕਈ ਇੱਕ ਹੁਣ ਵੀ ਫਿਰ ਕੇ ਸ਼ਤਾਨ ਦੇ ਮਗਰ ਲੱਗ ਪਈਆਂ ਹਨ
੧ ਤਿਮੋਥਿਉਸ 5 : 16 (PAV)
ਜੇ ਕਿਸੇ ਨਿਹਚਾਵਾਨ ਇਸਤ੍ਰੀ ਦੇ ਘਰ ਵਿਧਵਾਂ ਹੋਣ ਤਾਂ ਉਹੋ ਉਨ੍ਹਾਂ ਦੀ ਸਹਾਇਤਾ ਕਰੇ ਤਾਂ ਜੋ ਕਲੀਸਿਯਾ ਉੱਤੇ ਭਾਰ ਨਾ ਪਵੇ ਭਈ ਏਹ ਉਨ੍ਹਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ।।
੧ ਤਿਮੋਥਿਉਸ 5 : 17 (PAV)
ਓਹ ਬਜ਼ੁਰਗ ਜਿਹੜੇ ਚੰਗਾ ਪਰਬੰਧ ਕਰਦੇ ਹਨ ਦੂਣੇ ਆਦਰ ਦੇ ਯੋਗ ਸਮਝੇ ਜਾਣ ਪਰ ਖਾਸ ਕਰਕੇ ਓਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ
੧ ਤਿਮੋਥਿਉਸ 5 : 18 (PAV)
ਕਿਉਂ ਜੋ ਧਰਮ ਪੁਸਤਕ ਇਹ ਆਖਦੀ ਹੈ ਭਈ ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਛਿੱਕਲੀ ਨਾ ਚਾੜ੍ਹ, ਨਾਲੇ ਇਹ ਭਈ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ
੧ ਤਿਮੋਥਿਉਸ 5 : 19 (PAV)
ਬਜ਼ੁਰਗ ਦੇ ਜੁੰਮੇ ਕੋਈ ਦੋਸ਼ ਨਾ ਸੁਣੀਂ ਜਿੰਨਾ ਚਿਰ ਦੋ ਯਾ ਤਿੰਨ ਗਵਾਹ ਨਾ ਹੋਣ
੧ ਤਿਮੋਥਿਉਸ 5 : 20 (PAV)
ਜਿਹੜੇ ਪਾਪ ਕਰਦੇ ਹਨ ਓਹਨਾਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇਹ ਭਈ ਬਾਕੀ ਦਿਆਂ ਨੂੰ ਭੀ ਡਰ ਰਹੇ
੧ ਤਿਮੋਥਿਉਸ 5 : 21 (PAV)
ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ ਅਤੇ ਚੁਣਿਆਂ ਹੋਇਆ ਦੂਤਾਂ ਨੂੰ ਗਵਾਹ ਕਰ ਕੇ ਤੈਨੂੰ ਤਗੀਦ ਕਰਦਾ ਹਾਂ ਭਈ ਤੂੰ ਪੱਖ ਪਾਤ ਤੋਂ ਬਿਨਾ ਇਨ੍ਹਾਂ ਗੱਲਾਂ ਦੀ ਸੰਭਾਲਣਾ ਕਰ ਅਤੇ ਕਿਸੇ ਕੰਮ ਵਿੱਚ ਰਈ ਨਾ ਕਰ
੧ ਤਿਮੋਥਿਉਸ 5 : 22 (PAV)
ਕਿਸੇ ਉੱਤੇ ਹੱਥ ਛੇਤੀ ਨਾ ਧਰ, ਨਾ ਹੋਰਨਾਂ ਦੇ ਪਾਪਾਂ ਦਾ ਭਾਗੀ ਬਣ । ਆਪਣੇ ਆਪ ਨੂੰ ਸੁੱਚਾ ਰੱਖ
੧ ਤਿਮੋਥਿਉਸ 5 : 23 (PAV)
ਅਗਾਹਾਂ ਨੂੰ ਨਿਰਾ ਪਾਣੀ ਨਾ ਪੀਆ ਕਰ ਪਰ ਹਾਜ਼ਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਥੋੜੀ ਜਿਹੀ ਮੈ ਵਰਤ ਲਿਆ ਕਰ
੧ ਤਿਮੋਥਿਉਸ 5 : 24 (PAV)
ਕਈ ਮਨੁੱਖਾ ਦੇ ਪਾਪ ਪਰਤੱਖ ਹਨ ਅਤੇ ਅਦਾਲਤ ਵਿੱਚ ਅੱਗੇ ਹੀ ਜਾਂਦੇ ਹਨ ਅਤੇ ਕਈਆਂ ਤੇ ਪਿੱਛੇ ਹੀ ਆਉਂਦੇ ਹਨ
੧ ਤਿਮੋਥਿਉਸ 5 : 25 (PAV)
ਇਸੇ ਤਰਾਂ ਸ਼ੁਭ ਕਰਮ ਭੀ ਪਰਤੱਖ ਹਨ ਅਤੇ ਜੋ ਹੋਰ ਪਰਕਾਰ ਦੇ ਹਨ ਓਹ ਗੁਪਤ ਨਹੀਂ ਰਹਿ ਸੱਕਦੇ।।

1 2 3 4 5 6 7 8 9 10 11 12 13 14 15 16 17 18 19 20 21 22 23 24 25

BG:

Opacity:

Color:


Size:


Font: